ਕਾਵਿ ਸੰਗ੍ਰਹਿ ‘ਆਮਦ’ ਵਿੱਚ ਕੁੱਲ 54 ਚੋਣਵੀਆਂ ਕਵਿਤਾਵਾਂ ਸਾ਼ਮਿਲ ਹਨ। ਇਸ ਵਿੱਚ ਪਹਿਲੀਆਂ 27 ਕਵਿਤਾਵਾਂ ਪ੍ਰੈਫੈਸਰ ਵਰਿੰਦਰ ਕੁਮਾਰ ਅਤੇ 28 ਤੋਂ 54 ਤੱਕ ਕਵਿਤਾਵਾਂ ਪ੍ਰੈਫੈਸਰ ਕੁਲਵਿੰਦਰ ਕੌਰ (ਡਾ.) ਵਲੋਂ ਕਲਮਬੱਧ ਕੀਤੀਆਂ ਗਈਆਂ ਹਨ। ਇਸ ਕਾਵਿ ਸੰਗ੍ਰਹਿ ‘ਆਮਦ’ ਦਾ ਦੋਹਾਂ ਕਵੀਆਂ ਵਲੋਂ ਸਾਂਝੇ ਰੂਪ ਵਿੱਚ ਪੇਸ਼ ਕਰਨਾ ਇੱਕ ਯਤਨ ਹੈ। ਇਸ ਵਿੱਚ ਮਨੁੱਖੀ ਮਨ ਦੇ ਵਲਵਲਿਆਂ ਨੂੰ ਆਪਣੀ ਕਲਮ ਰਾਹੀਂ ਲਿਖਣਾ ਆਪਣੇ ਆਪ ਵਿੱਚ ਮਹੱਤਵ ਰੱਖਦਾ ਹੈ। ਭਾਵੇਂ ਕਵਿਤਾ ਦੀ ਰਚਨਾ ਕੋਈ ਸਾਧਾਰਨ ਕੰਮ ਨਹੀਂ। ਇਸ ਲਈ ਉਹ ਸ਼ਬਦ ਜੋ ਆਮ ਪਾਠਕ ਨੂੰ ਆਪਣੇ ਹਾਣ ਦੇ ਲੱਗਣ,ਦੀ ਵਰਤੋ ਕੀਤੀ ਗਈ ਹੈ। ਇਹਨਾਂ ਕਵਿਤਾਵਾਂ ਦੇ ਵਿਸ਼ੇ ਕੁਦਰਤ ਤੋਂ ਕਾਦਰ ਤੱਕ ਦਾ ਸਫ਼ਰ ਕਰਦੇ ਹਨ। ਇਸ ਤੋਂ ਇਲਾਵਾ ਮਨੁੱਖੀ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਪੇਸ਼ਕਾਰੀ ਕੀਤੀ ਗਈ । ਇਸ ਵਿੱਚ ਸਮਾਜ ਦੀ ਸਮਾਜਿਕ, ਆਰਥਿਕ ਸਥਿਤੀ ਦਾ ਬਿਰਤਾਂਤ ਪੇਸ਼ ਕੀਤਾ ਹੈ। ਸਮਾਜ ਵਿੱਚ ਚੱਲਦੇ ਰੀਤੀ ਰਿਵਾਜ਼ ਅਤੇ ਆਲੋਪ ਹੋ ਰਹੇ ਵਿਰਸੇ ਦਾ ਜ਼ਿਕਰ ਕੀਤਾ ਮਿਲਦਾ ਹੈ। ਕਿਸਾਨੀ ਜੀਵਨ ਦੇ ਬਿਰਤਾਂਤ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਨੂੰ ਪੇਸ਼ ਕੀਤਾ ਹੈ। ਗੁਆਚ ਰਹੀਆਂ ਮਨੁੱਖੀ ਕਦਰਾਂ ਕੀਮਤਾਂ ਵਿੱਚੋਂ ਇਨਸਾਨ ਬਣਨ ਲਈ ਇਨਸਾਨੀਅਤ ਦੀ ਗੱਲ ਕਰਨ ਦਾ ਯਤਨ ਹੈ। ਚੁੱਪ ਰਹਿ ਕੇ ਸਮੇਂ ਦੀ ਚਾਲ ਨੂੰ ਦੇਖਣਾ ਅਤੇ ਉਸ ਅਨੁਸਾਰ ਜੀਵਨ ਨੂੰ ਢਾਲਣਾ ਆਪਣੇ -ਆਪ ਵਿੱਚ ਬੇਮਿਸਾਲ ਹੈ , ਜਿਸ ਦੀ ਪੇਸ਼ਕਾਰੀ ਇਸ ਕਾਵਿ ਸੰਗ੍ਰਹਿ ਵਿੱਚ ਕੀਤੀ ਗਈ ਹੈ।
POETRY / General
ਆਮਦ (ਕਾਵਿ ਸੰਗ੍ਰਹਿ)
₹199.00
By: Prof. Varinder Kumar & Prof. Kulwinder Kaur (Dr.)
ISBN: 9789366658742
Language: Panjabi
Pages: 104
Format: Paperback
Category: POETRY / General
Delivery Time: 7-9 Days





Reviews
There are no reviews yet.